ਟਰੱਸਟ
ਸ. ਸਾਧੂ ਸਿੰਘ ਹਮਦਰਦ ਅਤੇ 'ਅਜੀਤ' ਇਕ ਦੂਸਰੇ ਦੇ ਪੂਰਕ ਸਨ। ਦੋਹਾਂ ਨੂੰ ਵੱਖ ਨਹੀਂ ਸੀ ਕੀਤਾ ਜਾ ਸਕਦਾ। ਹਮਦਰਦ ਜੀ 'ਅਜੀਤ' ਨੂੰ ਆਪਣੀ ਜ਼ਿੰਦਗੀ ਤੋਂ ਬਾਅਦ ਵੀ ਜਿਊਂਦਾ ਰੱਖਣਾ ਚਾਹੁੰਦੇ ਸਨ। ਇਸ ਲਈ ਉਨ•ਾਂ ਨੇ 'ਅਜੀਤ' ਨੂੰ ਚਲਾਉਣ ਲਈ ਅਗਸਤ 1977 ਵਿਚ ਆਪਣੀ ਨਿੱਜੀ ਜਾਇਦਾਦ 'ਤੇ ਆਧਾਰਿਤ 'ਸਾਧੂ ਸਿੰਘ ਹਮਦਰਦ ਟਰੱਸਟ' ਬਣਾ ਦਿੱਤਾ। ਉਹ ਟਰੱਸਟ ਦੇ ਬਾਨੀ-ਚੇਅਰਮੈਨ ਸਨ। 'ਅਜੀਤ' ਦੀ ਲੰਮੀ ਆਯੂ ਬਾਰੇ ਹਮਦਰਦ ਜੀ ਦੀ ਰੀਝ ਸੌ ਪ੍ਰਤੀਸ਼ਤ ਫਲੀਭੂਤ ਹੋਈ। ਇਸ ਸਮੇਂ ਟਰੱਸਟ ਦੇ ਪ੍ਰਬੰਧ ਅਤੇ ਸ. ਬਰਜਿੰਦਰ ਸਿੰਘ ਹਮਦਰਦ ਦੇ ਸੰਪਾਦਨ ਹੇਠ 'ਅਜੀਤ' ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।