ਨਾਵਲ :

ਇਤਿਹਾਸਕ ਨਾਵਲ

 

ਜ਼ੀਨਤ ਬਘੇਲ ਸਿੰਘ (1960)
ਟੱਕਰ (1974)
ਅਣਖ (1976)

 

ਦੋ ਹੋਰ ਇਤਿਹਾਸਕ ਨਾਵਲ 'ਕੁਰਬਾਨੀ' ਅਤੇ 'ਸਟੈਲਾ ਬਹਾਦਰ ਸਿੰਘ' 'ਅਜੀਤ' ਵਿਚ ਲੜੀਵਾਰ ਪ੍ਰਕਾਸ਼ਿਤ ਹੋਏ। ਦੋਨੋ ਨਾਵਲ ਜੁਲਾਈ 1984 ਵਿਚ ਮੁਕੰਮਲ ਹੋ ਗਏ ਪਰ ਅਜੇ ਤੱਕ ਪੁਸਤਕ- ਰੂਪ ਵਿਚ ਨਹੀਂ ਛਪੇ। : ਜੁਲਾਈ 1984 ਵਿਚ ਹਮਦਰਦ ਜੀ ਨੇ ਦੋ ਹੋਰ ਇਤਿਹਾਸਕ ਨਾਵਲ 'ਸ਼ਹੀਦ' ਅਤੇ 'ਵਫ਼ਾਦਾਰੀ' ਅਜੀਤ ਵਿਚ ਲੜੀਵਾਰ ਲਿਖਣੇ ਸ਼ੁਰੂ ਕੀਤੇ। 'ਸ਼ਹੀਦ' ਦੀਆਂ ਦੋ ਅਤੇ 'ਵਫ਼ਾਦਾਰੀ' ਦੀਆਂ ਤਿੰਨ ਕਿਸ਼ਤਾਂ ਹੀ ਅਜੇ ਛਪੀਆਂ ਸਨ ਕਿ ਹਮਦਰਦ ਜੀ ਅਕਾਲ ਚਲਾਣਾ ਕਰ ਗਏ।

ਜਾਸੂਸੀ ਨਾਵਲ
ਮੇਕ-ਅੱਪ (1976)

ਕਹਾਣੀ ਸੰਗ੍ਰਹਿ :
ਗੰਧਰਵ ਵਿਆਹ (1976)

ਸਫ਼ਰਨਾਮਾ :
ਅੱਖੀਂ ਡਿੱਠਾ ਰੂਸ (1971)

ਆਲੋਚਨਾ :
ਕਾਵਿ ਨਿਰਣੈ (1976)
ਗ਼ਜ਼ਲ : ਜਨਮ ਤੇ ਵਿਕਾਸ (1985) ਪੀ. ਐਚ. ਡੀ. ਥੀਸਿਸ।

 

 

 

 

ਸਵੈਜੀਵਨੀ ਤੇ ਇਤਿਹਾਸਕ ਯਾਦਾਂ :
ਯਾਦ ਬਣੀ ਇਤਿਹਾਸ (2003)

 

 

 

 

ਰਾਜਨੀਤੀ ਖੇਤਰ

ਹਮਦਰਦ
ਜੀ ਭਾਵੇਂ ਕਿਸੇ ਰਾਜਨੀਤਕ ਪਾਰਟੀ ਦੇ ਮੈਂਬਰ ਜਾਂ ਅਹੁਦੇਦਾਰ ਨਹੀਂ ਸਨ ਪਰ ਉਹ ਕੌਮੀ ਅਤੇ ਪੰਜਾਬ ਦੀ ਰਾਜਨੀਤੀ ਵਿਚ ਆਮ ਤੌਰ 'ਤੇ ਅਤੇ ਸਿੱਖ ਰਾਜਨੀਤੀ ਵਿਚ ਖਾਸ ਤੌਰ 'ਤੇ ਦਿਲਚਸਪੀ ਰੱਖਦੇ ਸਨ। ਉਹ ਸਮਕਾਲੀ ਸਿੱਖ ਲੀਡਰਾਂ ਦੇ ਬੇਹੱਦ ਨਿਕਟਵਰਤੀ ਸਨ। 1942 ਤੋਂ 1947 ਤੱਕ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਦਾ ਅਮਲ ਬਹੁਤ ਤੇਜ਼ ਹੋ ਗਿਆ ਤਾਂ ਸਿੱਖ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹਮਦਰਦ ਜੀ ਨੇ ਗਿਆਨੀ ਕਰਤਾਰ ਸਿੰਘ ਦੀ ਸਲਾਹ ਨਾਲ ਕਈ ਯੋਜਨਾਵਾਂ ਬਣਾਈਆਂ। ਪੰਜਾਬ ਦੀ ਵੰਡ, ਆਜ਼ਾਦ ਪੰਜਾਬ, ਹਿੰਦੂ-ਸਿੱਖ ਸੂਬਾ ਅਤੇ ਆਖਰ ਸਿੱਖ ਸਟੇਟ ਦੀ ਮੰਗ ਆਦਿ ਸਭ ਯੋਜਨਾਵਾਂ ਮੁੱਢਲੇ ਰੂਪ ਵਿਚ ਗਿਆਨੀ ਕਰਤਾਰ ਸਿੰਘ ਅਤੇ ਹਮਦਰਦ ਜੀ ਦੇ ਦਿਮਾਗ ਦੀ ਹੀ ਕਾਢ ਸਨ। ਉਹ ਸਿੱਖਾਂ ਦੀ ਆਜ਼ਾਦ ਹਸਤੀ ਦੇ ਮੁਦੱਈ ਅਤੇ ਆਜ਼ਾਦ ਭਾਰਤ ਵਿਚ ਸਿੱਖਾਂ ਦੇ ਰੌਸ਼ਨ ਭਵਿੱਖ ਦੇ ਚਾਹਵਾਨ ਸਨ। ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹਮਦਰਦ ਜੀ ਨੇ ਉਰਦੂ ਜ਼ਬਾਨ ਵਿਚ ਤਿੰਨ ਰਾਜਨੀਤਕ ਕਿਤਾਬਚੇ ਪ੍ਰਕਾਸ਼ਿਤ ਕੀਤੇ ।

ਪੰਜਾਬ ਤਕਸੀਮ ਕੀ ਤਸ਼ਰੀਹ ਮੇਂ (1942):

64 ਸਫ਼ੇ ਦਾ ਇਹ ਕਿਤਾਬਚਾ 'ਏਕ ਸਿੱਖ ਸਿਆਸਤਦਾਨ' ਦੇ ਨਾਂਅ 'ਤੇ 21000 ਦੀ ਵੱਡੀ ਗਿਣਤੀ ਵਿਚ ਛਪਿਆ।

ਆਜ਼ਾਦ ਪੰਜਾਬ (1943) :

ਇਸ ਕਿਤਾਬਚੇ ਦਾ ਪਹਿਲਾ ਐਡੀਸ਼ਨ (5000) 'ਏਕ ਸਿੱਖ ਸਿਆਸਤਦਾਨ' ਦੇ ਨਾਂਅ 'ਤੇ ਅਤੇ ਦੂਜਾ ਐਡੀਸ਼ਨ (5000) ਸਾਧੂ ਸਿੰਘ ਹਮਦਰਦ ਦੇ ਨਾਂਅ 'ਤੇ ਪ੍ਰਕਾਸ਼ਿਤ ਹੋਇਆ।

ਪੰਥ ਆਜ਼ਾਦ (1946) :

250 ਸਫ਼ੇ ਦੀ ਇਹ ਪੰਥਕ ਕਿਤਾਬ ਹਮਦਰਦ ਜੀ ਦੇ ਨਾਂਅ 'ਤੇ 10000 ਦੀ ਗਿਣਤੀ ਵਿਚ ਪ੍ਰਕਾਸ਼ਿਤ ਹੋਈ।

ਇਨ੍ਹਾਂ ਪੁਸਤਕਾਂ ਨੇ ਸਿੱਖ ਜਨਤਾ ਵਿਚ ਬੜੀ ਜਾਗ੍ਰਿਤ ਪੈਦਾ ਕੀਤੀ। ਪੰਜਾਬੀ ਸੂਬੇ ਦੇ ਅੰਦੋਲਨ ਵਿਚ ਵੀ ਹਮਦਰਦ ਜੀ ਨੇ ਅਜੀਤ ਰਾਹੀਂ ਬਹੁਤ ਵੱਡਾ ਯੋਗਦਾਨ ਪਾਇਆ।

ਸਾਹਿਤਕ ਯੋਗਦਾਨ