ਮਾਨ ਸਨਮਾਨ

ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਸਨਮਾਨ (ਜਨਵਰੀ 1984) 'ਸਾਕਾ ਨੀਲਾ ਤਾਰਾ' ਵਿਰੁੱਧ ਰੋਸ ਵਜੋਂ ਹਮਦਰਦ ਜੀ ਨੇ ਇਹ ਸਨਮਾਨ ਜੂਨ 1984 ਵਿਚ ਵਾਪਸ ਕਰ ਦਿੱਤਾ।

: ਪੰਜਾਬ ਸਰਕਾਰ ਵੱਲੋਂ 'ਸ਼੍ਰੋਮਣੀ ਪੱਤਰਕਾਰ' ਸਨਮਾਨ (1968)

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ 'ਸ਼੍ਰੋਮਣੀ ਪੱਤਰਕਾਰ' ਵਜੋਂ ਸਨਮਾਨਿਤ (1982)

: ਗ਼ਜ਼ਲ ਸੰਗ੍ਰਹਿ 'ਗ਼ਜ਼ਲ' ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸਰਵੋਤਮ ਕਾਵਿ ਪੁਸਤਕ' ਇਨਾਮ (1963)

: 'ਗ਼ਜ਼ਲ' ਨੂੰ ਡਾ: ਤਰਲੋਕ ਸਿੰਘ ਟਰੱਸਟ ਵੱਲੋਂ ਵੀ ਪਹਿਲਾ ਇਨਾਮ ਦਿੱਤਾ ਗਿਆ।

: ਸਫ਼ਰਨਾਮਾ 'ਅੱਖੀਂ ਡਿੱਠਾ ਰੂਸ' ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾ ਇਨਾਮ (1972-73)

: ਗ਼ਜ਼ਲ ਸੰਗ੍ਰਹਿ 'ਗ਼ਜ਼ਲ' ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ 'ਗਿਆਨੀ' ਵਿਚ ਪਾਠ-ਪੁਸਤਕ ਨਿਯਤ।

: ਗ਼ਜ਼ਲ ਸੰਗ੍ਰਹਿ 'ਗ਼ਜ਼ਲ ਦੇ ਰੰਗ' ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਜੰਮੂ ਯੂਨੀਵਰਸਿਟੀ ਜੰਮੂ ਅਤੇ ਦਿੱਲੀ ਯੂਨੀਵਰਸਿਟੀ ਵੱਲੋਂ ਐਮ. ਏ. (ਪੰਜਾਬੀ) ਵਿਚ ਪਾਠ-ਪੁਸਤਕ ਨਿਯਤ ਕੀਤੀ ਗਈ।