ਫੋਟੋ ਗੈਲਰੀ





ਡਾ: ਸਾਧੂ ਸਿੰਘ ਹਮਦਰਦ ਆਰਟਿਸਟ ਜੀ. ਐਸ. ਸੋਹਣ ਸਿੰਘ ਨਾਲ ਉੰਨਾ ਦੇ ਅੰਮ੍ਰਿਤਸਰ ਦਫ਼ਤਰ ਵਿਖੇ (ਮਾਰਚ, 1982)

ਹਮਦਰਦ ਜੀ ਆਰਟ ਆਫ਼ ਲਿਵਿੰਗ ਦੇ ਐਡੀਟਰ ਸ: ਮੁਬਾਰਕ ਸਿੰਘ ਨਾਲ।

ਇਕ ਸਾਹਿਤਕ ਸਮਾਗਮ ਦੌਰਾਨ ਹਮਦਰਦ ਜੀ ਨਾਲ ਬੈਠੇ ਹਨ ਪ੍ਰਸਿੱਧ ਕਵੀ ਪ੍ਰਿੰਸੀਪਲ ਤਖਤ ਸਿੰਘ ਅਤੇ ਪੰਜਾਬੀ ਕਹਾਣੀਕਾਰ ਸ: ਸੁਜਾਨ ਸਿੰਘ।

ਅੰਮ੍ਰਿਤਸਰ ਵਿਖੇ 'ਸ਼੍ਰੋਮਣੀ ਪੱਤਰਕਾਰ ਸਨਮਾਨ' ਸਮਾਗਮ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਸਾਧੂ ਸਿੰਘ ਹਮਦਰਦ ਦਾ ਸਵਾਗਤ (10 ਜੂਨ, 1982)

ਡਾ: ਹਮਦਰਦ ਦਾ ਇਕ ਅੰਦਾਜ਼।

ਹਮਦਰਦ ਜੀ ਲੇਖਕ ਸੁਰਜੀਤ ਰਾਮਪੁਰੀ ਅਤੇ ਸ੍ਰੀ ਅਜੀਤ ਸੈਣੀ ਨਾਲ।

ਇਕ ਸਾਹਿਤਕ ਸਮਾਗਮ ਦੌਰਾਨ ਹਮਦਰਦ ਜੀ ਦੇ ਨਾਲ ਬੈਠੇ ਹਨ ਸ੍ਰੀ ਰੋਸ਼ਨ ਲਾਲ ਅਹੂਜਾ, ਪ੍ਰਸਿੱਧ ਪੰਜਾਬੀ ਕਵੀ ਮੋਹਨ ਸਿੰਘ ਅਤੇ ਪੰਜਾਬੀ ਖੋਜਕਾਰ ਪਿਆਰ ਸਿੰਘ।

ਪੰਜਾਬੀ ਕਵਿਤਾ ਸੈਮੀਨਾਰ ਦੇ ਸਵਾਗਤੀ ਕਮੇਟੀ ਦੇ ਪ੍ਰਧਾਨ ਡਾ: ਸਾਧੂ ਸਿੰਘ ਹਮਦਰਦ ਉਪ-ਕੁਲਪਤੀ ਡਾ: ਜੇ. ਐਸ. ਗਰੇਵਾਲ ਦਾ ਨਿੱਘਾ ਸਵਾਗਤ ਕਰ ਰਹੇ ਹਨ।

(ਸੱਜੇ ਤੋਂ ਖੱਬੇ) ਲੇਖਕ ਜਸਵੰਤ ਸਿੰਘ, ਫ਼ਿਲਮ ਕਲਾਕਾਰ ਬਲਰਾਜ ਸਾਹਨੀ, ਪੰਜਾਬੀ ਆਲੋਚਕ ਡਾ: ਅਤਰ ਸਿੰਘ ਤੇ ਡਾ: ਸਾਧੂ ਸਿੰਘ ਹਮਦਰਦ।

ਇਕ ਸਾਹਿਤਕ ਸਮਾਗਮ 'ਚ ਡਾ: ਅਤਰ ਸਿੰਘ ਤੇ ਜੀਤ ਸਿੰਘ ਸੀਤਲ ਨਾਲ।

ਹਮਦਰਦ ਜੀ, ਸ੍ਰੀ ਇੰਦਰ ਕੁਮਾਰ ਗੁਜਰਾਲ (ਪ੍ਰਧਾਨ ਮੰਤਰੀ) ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਤੇ ਹਿੰਦ ਸਮਾਚਾਰ ਦੇ ਐਡੀਟਰ ਸ੍ਰੀ ਰਮੇਸ਼ ਚੋਪੜਾ।

ਹਮਦਰਦ ਜੀ ਦੇ ਮਾਤਾ ਬੀਬੀ ਖੁਸ਼ਹਾਲ ਕੌਰ।

ਲੋਕ ਲਿਖਾਰੀ ਸਭਾ ਦੇ ਪ੍ਰਧਾਨ ਸ: ਕੁਲਬੀਰ ਸਿੰਘ ਕਾਂਗ ਸਾਲਾਨਾ ਸਮਾਗਮ ਸਮੇਂ ਡਾ: ਸਾਧੂ ਸਿੰਘ ਹਮਦਰਦ ਜੀ ਨੂੰ ਮਿਲਦੇ ਹੋਏ। ਨਾਲ ਖੜ੍ਹੇ ਹਨ ਪ੍ਰਿੰਸੀਪਲ ਸ. ਸ. ਅਮੋਲ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸਕੱਤਰ ਸ: ਭਾਨ ਸਿੰਘ ਹਮਦਰਦ ਜੀ ਦਾ ਸਨਮਾਨ ਕਰਦੇ ਹੋਏ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਡਾ: ਹਮਦਰਦ ਪੁਰਸਕਾਰ ਪ੍ਰਾਪਤ ਕਰਦੇ ਹੋਏ।

ਡਾ: ਹਮਦਰਦ ਜੀ ਡਾ: ਧਰਮ ਪਾਲ ਸਿੰਗਲ ਤੇ ਪੰਜਾਬੀ ਯੂਨੀਵਰਸਿਟੀ ਦੀ ਉਪ-ਕੁਲਪਤੀ ਸ੍ਰੀਮਤੀ ਇੰਦਰਜੀਤ ਕੌਰ ਨਾਲ।


ਸਾਥੀ ਸੋਹਣ ਸਿੰਘ ਜੋਸ਼ ਜੀ ਨਾਲ ਇਕ ਯਾਦਗਾਰੀ ਤਸਵੀਰ ਜਿਸ 'ਚ ਡਾ: ਸਾਧੂ ਸਿੰਘ ਹਮਦਰਦ, ਸੰਤ ਸਿੰਘ ਸੇਖੋਂ, ਗਿਆਨੀ ਹੀਰਾ ਸਿੰਘ ਦਰਦ, ਜਗਜੀਤ ਸਿੰਘ ਅਨੰਦ, ਤੇਰਾ ਸਿੰਘ ਚੰਨ, ਸ੍ਰੀਮਤੀ ਉਰਮਿਲਾ ਅਨੰਦ ਤੇ ਸ੍ਰੀਮਤੀ ਨਿਰੰਜਨ ਕੌਰ।

ਡਾ: ਹਮਦਰਦ ਨਾਲ ਬੈਠੇ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸ: ਸੁਰਜੀਤ ਸਿੰਘ ਸੋਖੀ।

ਡਾ: ਹਮਦਰਦ ਜਵਾਨ ਵਰੇਸੇ।

ਡਾ: ਹਮਦਰਦ ਦਾ ਇਕ ਅੰਦਾਜ਼।

ਹਮਦਰਦ ਜੀ ਦੀ ਸੁਪਤਨੀ ਬੀਬੀ ਨਿਰੰਜਨ ਕੌਰ।

ਡਾ: ਸਾਧੂ ਸਿੰਘ ਹਮਦਰਦ, ਸ: ਅਜੀਤ ਸਿੰਘ ਸਰਹੱਦੀ, ਮਾਸਟਰ ਤਾਰਾ ਸਿੰਘ, ਸ: ਅਮਰ ਸਿੰਘ ਦੁਸਾਂਝ ਅਤੇ ਗਿਆਨੀ ਸ਼ਾਦੀ ਸਿੰਘ ਨਾਲ ਇਕ ਪੁਰਾਣੀ ਯਾਦ।

ਹਮਦਰਦ ਜੀ ਨਾਲ ਖੱਬੇ ਤੋਂ ਸੱਜੇ ਬੀਬੀ ਸਰਬਜੀਤ ਕੌਰ, ਗੋਦ 'ਚ ਉਨਾਂ ਦੀ ਸਪੁੱਤਰੀ ਸਰਵਿੰਦਰ ਕੌਰ (ਡੌਲ), ਸ: ਗੁਰਬਖਸ਼ ਸਿੰਘ ਪ੍ਰੀਤਲੜੀ, ਬੀਬੀ ਉਰਮਿਲਾ ਅਨੰਦ ਤੇ ਸ: ਬਰਜਿੰਦਰ ਸਿੰਘ ਹਮਦਰਦ।

ਡਾ: ਹਮਦਰਦ ਆਪਣੇ ਨਿੱਘੇ ਮਿੱਤਰ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨਾਲ।

ਹਮਦਰਦ ਜੀ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਸ: ਸਵਰਨ ਸਿੰਘ।

ਅੰਮ੍ਰਿਤਸਰ ਵਿਖੇ 'ਸ਼੍ਰੋਮਣੀ ਪੱਤਰਕਾਰ ਸਨਮਾਨ' ਸਮਾਗਮ ਸਮੇਂ ਡਾ: ਸਾਧੂ ਸਿੰਘ ਹਮਦਰਦ ਭਾਸ਼ਣ ਦਿੰਦੇ ਹੋਏ।

ਡਾ: ਸਾਧੂ ਸਿੰਘ ਹਮਦਰਦ ਆਪਣੀ ਪਤਨੀ ਬੀਬੀ ਨਿਰੰਜਨ ਕੌਰ ਨਾਲ।

ਡਾ: ਹਮਦਰਦ ਗਿਆਨੀ ਜ਼ੈਲ ਸਿੰਘ ਅਤੇ ਸ: ਮਹਿੰਦਰ ਸਿੰਘ ਗਿੱਲ ਨਾਲ।

ਅਜੀਤ ਭਵਨ 'ਚ ਡਾ: ਸਾਧੂ ਸਿੰਘ ਹਮਦਰਦ ਜੀ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ, ਸ: ਪ੍ਰੇਮ ਸਿੰਘ ਐਡਵੋਕੇਟ ਅਤੇ ਸ੍ਰੀ ਅਜੀਤ ਸੈਣੀ।

ਆਪਣੇ ਅੰਮ੍ਰਿਤਸਰ ਦੇ ਏਜੰਟ ਗਣਪਤ ਰਾਏ ਦਾ ਸਨਮਾਨ ਕਰਦੇ ਹੋਏ ਟਰੱਸਟੀ ਸ: ਰਵੇਲ ਸਿੰਘ ਐਡਵੋਕੇਟ, ਡਾ: ਸਾਧੂ ਸਿੰਘ ਹਮਦਰਦ, ਸ੍ਰੀ ਅਜੀਤ ਸੈਣੀ ਤੇ ਏਜੰਸੀ ਮੈਨੇਜਰ ਸ: ਕੁਲਬੀਰ ਸਿੰਘ.

ਡਾ: ਸਾਧੂ ਸਿੰਘ ਹਮਦਰਦ ਦਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ 'ਸ਼੍ਰੋਮਣੀ ਸਾਹਿਤਕਾਰ ਸਨਮਾਨ' ਮੌਕੇ ਸ: ਗੁਰਚਰਨ ਸਿੰਘ ਟੌਹੜਾ ਭਾਸ਼ਣ ਦਿੰਦੇ ਹੋਏ। (10 ਜੂਨ, 1982)

ਡਾ: ਹਮਦਰਦ ਆਪਣੀ ਧਰਮ ਪਤਨੀ ਬੀਬੀ ਨਿਰੰਜਨ ਕੌਰ ਨਾਲ।

ਇਕ ਸਮਾਗਮ 'ਚ ਭਾਸ਼ਣ ਕਰਦੇ ਹੋਏ ਡਾ: ਸਾਧੂ ਸਿੰਘ ਹਮਦਰਦ।

ਸ: ਪ੍ਰੀਤਮ ਸਿੰਘ ਕਵੀ, ਡਾ: ਸਾਧੂ ਸਿੰਘ ਹਮਦਰਦ ਅਤੇ ਲੇਖਕ ਜਸਵੰਤ ਸਿੰਘ ਕੰਵਲ ਇਕ ਸਮਾਗਮ ਦੌਰਾਨ।